TED Talks with Punjabi transcript

Nanfu Wang: ਚੀਨ ਦੀ ਇਕ-ਬੱਚਾ ਨੀਤੀ ਦੇ ਤਹਿਤ ਵੱਡਾ ਹੋਣਾ ਕਿਸ ਤਰ੍ਹਾਂ ਦਾ ਸੀ

TED2019

Nanfu Wang: ਚੀਨ ਦੀ ਇਕ-ਬੱਚਾ ਨੀਤੀ ਦੇ ਤਹਿਤ ਵੱਡਾ ਹੋਣਾ ਕਿਸ ਤਰ੍ਹਾਂ ਦਾ ਸੀ
2,722,175 views

ਚੀਨ ਦੀ ਇੱਕ-ਬੱਚਾ ਨੀਤੀ 2015 ਵਿੱਚ ਖ਼ਤਮ ਹੋ ਗਈ, ਪਰ TED ਫੈਲੋ ਅਤੇ ਡਾਕੂਮੈਂਟਰੀ ਫਿਲਮ ਨਿਰਮਾਤਾ Nanfu Wang ਦਾ ਕਹਿਣਾ ਹੈ ਕਿ ਅਸੀਂ ਇਹ ਸਮਝਣਾ ਸ਼ੁਰੂ ਕਰ ਰਹੇ ਹਾਂ ਕਿ ਇਸ ਪ੍ਰੋਗਰਾਮ ਦੇ ਅਧੀਨ ਜੀਉਣਾ ਕਿਵੇਂ ਸੀ। ਆਪਣੀ ਫਿਲਮ "One Child Nation" ਦੀ ਫੁਟੇਜ ਨਾਲ, ਉਹ ਅਣਕਹੀਆਂ ਕਹਾਣੀਆਂ ਸਾਂਝੀਆਂ ਕਰਦੀ ਹੈ ਜਿਹੜੀਆਂ ਨੀਤੀ ਦੇ ਗੁੰਝਲਦਾਰ ਨਤੀਜਿਆਂ ਨੂੰ ਪ੍ਰਗਟਾਉਂਦੀਆਂ ਹਨ ਅਤੇ ਮੁੱਦੇ ਦੀ ਸਖਤ ਸ਼ਕਤੀ ਨੂੰ ਬੇਨਕਾਬ ਕਰਦੀਆਂ ਹਨ।

ਜੌਨੀ ਸਨ: ਤੁਸੀਂ ਆਪਣੇ ਇਕਾਂਤ ਵਿਚ ਇਕੱਲੇ ਨਹੀਂ ਹੋ

TED2019

ਜੌਨੀ ਸਨ: ਤੁਸੀਂ ਆਪਣੇ ਇਕਾਂਤ ਵਿਚ ਇਕੱਲੇ ਨਹੀਂ ਹੋ
2,799,364 views

ਲੇਖਕ ਅਤੇ ਕਲਾਕਾਰ ਜੌਨੀ ਸੁਨ ਕਹਿੰਦਾ ਹੈ ਕਿ 'ਆਪਣੇ ਇਕਾਂਤ, ਆਪਣੀ ਉਦਾਸੀ ਤੇ ਡਰ ਪ੍ਰਤੀ ਖੁਲ੍ਹੇ ਤੇ ਕਮਜ਼ੋਰ ਹੋਣਾ ,ਤੁਹਾਨੂੰ ਸਹਿਜਤਾ ਲੱਭਣ ਅਤੇ ਘੱਟ ਇਕੱਲ ਮਹਿਸੂਸ ਕਰਨ ਵਿੱਚ ਮੱਦਦ ਕਰ ਸਕਦਾ ਹੈ'। ਆਪਣੀ ਵਿਸ਼ੇਸ਼ ਵਿਆਖਿਆਵਾਂ ਸਹਿਤ ਇੱਕ ਇਮਾਨਦਾਰ ਗੁਫ਼ਤਗੂ ਦੌਰਾਨ, ਸੁਨ ਸਾਂਝਾ ਕਰਦਾ ਹੈ ਕਿ ਕਿਵੇਂ ਇਕ 'ਪਰਦੇਸੀ ' ਮਹਿਸੂਸ ਕਰਨ ਦੀ ਕਹਾਣੀਆਂ ਦੱਸਣ ਨੇ ਉਸ ਨੂੰ ਇੱਕ ਅਚਾਨਕ ਮਿਲੇ ਸਮੁਦਾਇ ਨੂੰ ਘੋਖਣ ਅਤੇ ਹਨੇਰੇ ਵਿੱਚ ਰੋਸ਼ਨੀ ਦਾ ਇਕ ਛੋਟਾ ਜਿਹਾ ਟੁਕੜਾ ਲੱਭਣ ਚ ਮੱਦਦ ਕੀਤੀ।

ਗਰੇਤਾ ਤੁੰਬੈਰ: ਜਲਵਾਯੂ ਤਬਦੀਲੀ ਦੇ ਸੰਕਟ ਨਾਲ ਜੂਝਣ ਲਈ ਇਕ ਸਾਂਝੀ ਜੰਗ ਦੀ ਲੋੜ

TEDxStockholm

ਗਰੇਤਾ ਤੁੰਬੈਰ: ਜਲਵਾਯੂ ਤਬਦੀਲੀ ਦੇ ਸੰਕਟ ਨਾਲ ਜੂਝਣ ਲਈ ਇਕ ਸਾਂਝੀ ਜੰਗ ਦੀ ਲੋੜ
4,925,488 views

ਆਪਣੇ ਸ਼ਾਨਦਾਰ ਭਾਸ਼ਣ ਵਿਚ, 16 ਵਰ੍ਹਿਆਂ ਦੀ ਜਲਵਾਯੂ ਕਾਰਕੁੰਨ ਗਰੇਤਾ ਤੁੰਬੈਰ ਦੱਸ ਰਹੀ ਹੈ ਕਿ ਅਗਸਤ 2018 ਵਿਚ ਕਿਉਂ ਉਸ ਨੂੰ ਸਕੂਲ ਛੱਡਣਾ ਪਿਆ ਅਤੇ ਗਲੋਬਲ ਵਾਰਮਿੰਗ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਸਵੀਡਨ ਦੀ ਸੰਸਦ ਬਾਹਰ ਬੈਠਣਾ ਪਿਆ। ਆਪਣੀ ਮੁਹਿੰਮ ਸਦਕਾ ਗਰੇਤਾ ਸਮੁੱਚੀ ਦੁਨੀਆ ਵਿਚ ਨਾਮਣਾ ਖੱਟ ਰਹੀ ਹੈ। ਤੁੰਬੈਰ ਕਹਿੰਦੀ ਹੈ, "ਜਲਵਾਯੂ ਤਬਦੀਲੀ ਦਾ ਹੱਲ ਪਹਿਲਾਂ ਹੀ ਲੱਭ ਚੁੱਕਿਆ ਹੈ। ਸਾਡੇ ਕੋਲ ਤੱਥ ਤੇ ਹੱਲ ਮੌਜੂਦ ਹਨ। ਲੋੜ ਸਿਰਫ ਸਾਡੇ ਜਾਗਣ ਤੇ ਬਦਲਣ ਦੀ ਹੈ"

ਮਟਿਲਦਾ ਹੋ: ਚੀਨ ਵਿਚ ਚੰਗੇ ਭੋਜਨ ਦਾ ਭਵਿੱਖ

TED2017

ਮਟਿਲਦਾ ਹੋ: ਚੀਨ ਵਿਚ ਚੰਗੇ ਭੋਜਨ ਦਾ ਭਵਿੱਖ
1,440,344 views

ਚੀਨ ਵਿਚ ਨਵੇਂ ਰਸਾਇਣ ਅਤੇ ਕੀੜੇਮਾਰ ਦਵਾਈਆਂ ਮੁਫ਼ਤ ਖਾਣਾ ਮਿਲਣਾ ਔਖਾ ਹੈ: 2016 ਵਿਚ, ਚੀਨੀ ਸਰਕਾਰ ਨੇ ਸਿਰਫ ਨੌਂ ਮਹੀਨਿਆਂ ਵਿਚ ਪੰਜ ਲੱਖ ਭੋਜਨ ਸੁਰੱਖਿਆ ਉਲੰਘਣਾਂ ਦਾ ਖੁਲਾਸਾ ਕੀਤਾ। ਸੁਰੱਖਿਅਤ ਅਤੇ ਟਿਕਾਊ ਖੁਰਾਕ ਸਰੋਤਾਂ ਦੀ ਅਣਹੋਂਦ ਵਿਚ, ਟੈੱਡ ਫੈਲੋ ਮਟਿਲਾਡਾ ਨੇ ਚੀਨ ਦੀ ਪਹਿਲੀ ਆਨਲਾਈਨ ਕਿਸਾਨ ਮੰਡੀ ਸ਼ੁਰੂ ਕੀਤੀ ਜਿਸ ਵਿੱਚ ਖਾਣੇ ਵਿਚ ਕੀਟਨਾਸ਼ਕਾਂ, ਐਂਟੀਬਾਇਓਟਿਕਸ ਅਤੇ ਹਾਰਮੋਨਾਂ ਪ੍ਰਤੀ ਜ਼ੀਰੋ-ਸਹਿਣਸ਼ੀਲਤਾ ਟੈਸਟ ਸ਼ੁਰੂ ਕੀਤਾ। ਉਹ ਸਾਂਝਾ ਕਰਦੀ ਹੈ ਕਿ ਕਿਵੇਂ ਉਹ ਆਪਣੇ ਪਲੇਟਫਾਰਮ ਨੂੰ ਸ਼ੁਰੂ ਕੀਤਾ ਅਤੇ ਕਿਵੇਂ ਇਸਨੂੰ ਅੱਗੇ ਵਧਾ ਰਹੀ ਹੈ ਅਤੇ ਆਰਗੈਨਿਕ ਖੁਰਾਕ ਦੀ ਮੰਗ ਵਾਲੇ ਪਰਿਵਾਰਾਂ ਲਈ ਕਿਵੇਂ ਸਥਾਨਕ ਤੌਰ ਉੱਤੇ ਪੈਦੇ ਕੀਤੀ ਖੁਰਾਕ ਮੁਹਈਆ ਕਰਵਾ ਰਹੀ ਹੈ।

ਡੈਮੋਨ ਡੇਵਿਸ: ਮੈਂ ਫਰਗੂਸਨ ਵਿਰੋਧ ਪ੍ਰਦਰਸ਼ਨ ਵਿੱਚ ਕੀ ਵੇਖਿਆ ?

TED2017

ਡੈਮੋਨ ਡੇਵਿਸ: ਮੈਂ ਫਰਗੂਸਨ ਵਿਰੋਧ ਪ੍ਰਦਰਸ਼ਨ ਵਿੱਚ ਕੀ ਵੇਖਿਆ ?
1,189,894 views

ਜਦੋਂ ਕਲਾਕਾਰ ਡੈਮਨ ਡੇਵਿਸ ਫੇਰਗੂਸਨ, ਮਿਸੂਰੀ ਦੇ ਪ੍ਰਦਰਸ਼ਨਾਂ ਵਿਚ ਸ਼ਾਮਲ ਹੋਣ ਲਈ ਗਏ, ਤਾਂ ਪੁਲਿਸ ਨੇ 2014 ਵਿਚ ਮਾਈਕਲ ਬ੍ਰਾਊਨ ਨੂੰ ਕੁੱਟ-ਕੁੱਟ ਕੇ ਮਾਰਿਆ ਪਰ ਉਸ ਨੇ ਨਾ ਸਿਰਫ ਗੁੱਸੇ ਨੂੰ ਲੱਭਿਆ, ਬਲਕਿ ਸਵੈ ਅਤੇ ਭਾਈਚਾਰੇ ਲਈ ਪਿਆਰ ਦੀ ਭਾਵਨਾ ਵੀ ਪ੍ਰਾਪਤ ਕੀਤੀ. ਉਸ ਦੀ ਦਸਤਾਵੇਜ਼ੀ "ਕਿਸ ਦੀਆਂ ਗਲੀਆਂ?" ਉਨ੍ਹਾਂ ਕਾਰਕੁੰਨਾਂ ਦੇ ਨਜ਼ਰੀਏ ਤੋਂ ਵਿਰੋਧ ਪ੍ਰਦਰਸ਼ਨ ਦੀ ਕਹਾਣੀ ਦੱਸਦੀ ਹੈ ਜੋ ਡਰ ਅਤੇ ਨਫ਼ਰਤ ਫੈਲਾਉਣ ਲਈ ਸ਼ਕਤੀ ਦੀ ਵਰਤੋਂ ਕਰਨ ਵਾਲਿਆਂ ਨੂੰ ਚੁਣੌਤੀ ਦਿੰਦੇ ਹਨ।

ਆਕਾਸ਼ ਓਦੇਧ੍ਰਾ: ਕਾਗਜ਼ , ਹਵਾ ਅਤੇ ਰੋਸ਼ਨੀ ਦੀ ਇੱਕ ਤੂਫ਼ਾਨ ਵਿੱਚ ਇੱਕ ਨਾਚ

TEDGlobal 2014

ਆਕਾਸ਼ ਓਦੇਧ੍ਰਾ: ਕਾਗਜ਼ , ਹਵਾ ਅਤੇ ਰੋਸ਼ਨੀ ਦੀ ਇੱਕ ਤੂਫ਼ਾਨ ਵਿੱਚ ਇੱਕ ਨਾਚ
910,308 views

ਕੋਰੀਓਗ੍ਰਾਫਰ ਆਕਾਸ਼ ਓਦੇਧ੍ਰਾ ਡੀਸ੍ਲੇਕ੍ਸਿਕ ਹੈ ਅਤੇ ਹਮੇਸ਼ਾ ਉਸ ਦੇ ਵਧੀਆ ਸਮੀਕਰਨ ਅੰਦੋਲਨ ਨੂੰ ਰਾਹ ਆ, ਜੋ ਕਿ ਮਹਿਸੂਸ ਕੀਤਾ ਗਿਆ ਹੈ. " ਬੁੜ ", ਜੋ ਕਿ ਅਨੁਭਵ ਨੂੰ ਕਰਨ ਲਈ ਉਸ ਦੇ ਕਵਿਤਾ ਹੈ . ਕਤਾਬ ਦੇ ਸਫ਼ੇ ਸਾਰੇ ਉਸ ਦੇ ਆਲੇ-ਦੁਆਲੇ ਹਵਾਈ ਲੈ ਦੇ ਤੌਰ ਤੇ ਉਸ ਨੂੰ , ਇੱਕ ਤੂਫ਼ਾਨ ਦੇ ਸਟਰ ਰਾਹ ਆਪਣੇ ਰਾਹ ਕੱਤਦੇ ਵੇਖੋ .

ਜ਼ਿਆਉੱਦੀਨ ਯੂਸਫ਼ਜ਼ਈ: ਮੇਰੀ ਧੀ, ਮਲਾਲਾ

TED2014

ਜ਼ਿਆਉੱਦੀਨ ਯੂਸਫ਼ਜ਼ਈ: ਮੇਰੀ ਧੀ, ਮਲਾਲਾ
2,536,881 views

ਪਾਕਿਸਤਾਨੀ ਅਧਿਆਪਕ ਜ਼ਿਆਉੱਦੀਨ ਯੂਸਫ਼ਜ਼ਈ ਵਿਸ਼ਵ ਨੂੰ ਇਕ ਸਾਦੇ ਸੱਚ ਤੋਂ ਜਾਣੂ ਕਰਾਉਂਦੇ ਹਨ ਜਿਸ ਸੱਚ ਤੋਂ ਬਹੁਤੇ ਅਣਜਾਣ ਹਨ : ਔਰਤਾਂ ਤੇ ਮਰਦਾਂ ਨੂੰ ਸਿੱਖਿਆ, ਸ਼ਾਸਨ ਤੇ ਵਿਅਕੀਗਤ ਹੋਂਦ ਦੇ ਬਰਾਬਰ ਅਵਸਰ ਹੋਣੇ ਚਾਹੀਦੇ ਹਨ। ਉਹ ਆਪਣੀ ਅਤੇ ਆਪਣੀ ਧੀ, ਮਲਾਲਾ ਦੀ ਕਹਾਣੀ ਸੁਣਾਉਂਦੇ ਸਨ ਜੋ 2012 ਵਿਚ ਤਾਲਿਬਾਨ ਦੀਆਂ ਗੋਲੀਆਂ ਦਾ ਸ਼ਿਕਾਰ ਹੋਈ ਸੀ ਤੇ ਸਿਰਫ ਸਕੂਲ ਜਾਣ ਦੀ ਵਜ੍ਹਾ ਕਰਕੇ। "ਮੇਰੀ ਬੇਟੀ ਏਨੀ ਮਜਬੂਤ ਕਿਸ ਤਰ੍ਹਾਂ ਹੋਈ?" ਯੂਸਫ਼ਜ਼ਈ ਜਵਾਬ ਦਿੰਦੇ ਹਨ, "ਕਿਉਂਕਿ ਮੈਂ ਉਸਦੇ ਪਰ ਨਹੀਂ ਕੁਤਰੇ।"

ਸ਼ਬਾਨਾ ਬਸੀਜ ਰਾਸਿਖ: ਅਫ਼ਗ਼ਾਨੀ ਕੁੜੀਆਂ ਨੂੰ ਪੜਾਉਣ ਦੀ ਕੋਸ਼ਿਸ਼

TEDxWomen 2012

ਸ਼ਬਾਨਾ ਬਸੀਜ ਰਾਸਿਖ: ਅਫ਼ਗ਼ਾਨੀ ਕੁੜੀਆਂ ਨੂੰ ਪੜਾਉਣ ਦੀ ਕੋਸ਼ਿਸ਼
1,085,179 views

ਇੱਕ ਐਸੇ ਦੇਸ਼ ਦੂ ਕਲਪਨਾ ਕਰੋ ਜਿੱਥੇ ਕੁੜੀਆਂ ਚੋਰੀ-ਛਿੋਪੇ ਸਕੂਲ ਜਾਂਦੀਆਂ ਹਨ ਅਤੇ ਇਹ ਡਰ ਵੀ ਹੁੰਦਾ ਹੈ ਕਿ ਫੜੇ ਜਾਣ ਉੱਪਰ ਮਾਰੀਆਂ ਜਾਣਗੀਆਂ। ਇਹ ਤਾਲਿਬਾਨੀ ਹਕੂਮਤ ਅਧੀਨ ਅਫ਼ਗ਼ਾਨਿਸਤਾਨ ਦੀ ਕਹਾਣੀ ਹੈ ਜਿੱਥੇ ਖਤਰੇ ਦੇ ਬਦਲ ਅੱਜ ਵੀ ਉਵੇਂ ਹੀ ਨੇ। 22 ਸਾਲਾ ਸ਼ਬਾਨਾ ਬਸੀਜ ਰਾਸਿਖ ਕੁੜੀਆਂ ਦਾ ਇੱਕ ਸਕੂਲ ਚਲਾਉਂਦੀ ਹੈ। ਉਸਨੂੰ ਅਜਿਹੇ ਪਰਿਵਾਰ ਦਾ ਹਿੱਸਾ ਹੋਣ ਦਾ ਮਾਣ ਹੈ ਜੋ ਧੀਆਂ ਨੂੰ ਪੜਾਉਣ ਵਿੱਚ ਯਕੀਨ ਰੱਖਦਾ ਹੈ। ਉਹ ਅਜਿਹੇ ਪਿਤਾ ਦੀ ਕਹਾਣੀ ਦੱਸਦੀ ਹੈ ਜਿਸਨੇ ਜਾਨ ਦੀਆਂ ਧਮਕੀਆਂ ਦੇ ਬਾਵਜੂਦ ਵੀ ਆਪਣੀ ਧੀ ਨੂੰ ਪੜਾਇਆ। (TEDxWomen ਵਿੱਚ ਫਿਲਮਾਇਆ)

ਖ਼ਿਆਲੀ ਫੁਸਿਓਂ: ਰੌਸ਼ਨੀ ਦੇ ਨਾਲ ਨੱਚ

TED2012

ਖ਼ਿਆਲੀ ਫੁਸਿਓਂ: ਰੌਸ਼ਨੀ ਦੇ ਨਾਲ ਨੱਚ
1,599,803 views

ਖ਼ਿਆਲੀ ਫਿਊਜ਼ਨ ਨੂੰ ਇਕੱਠੇ ਏਰੀਅਲ ਏਮਾਰੋਬੈਟਿਕਸ , ਨਾਚ , ਥੀਏਟਰ , ਫਿਲਮ , ਸੰਗੀਤ ਅਤੇ ਦਿੱਖ ਫ੍ਕ੍ਸ ਮਿਲਦੀ ਹੈ, ਜੋ ਕਿ ਕਲਾਕਾਰ ਦਾ ਇੱਕ ਨਾਟਕ ਮੰਡਲੀ ਹੈ . ਉਹ ਟੇਡ ੨੦੧੨ 'ਤੇ ਤਿੰਨ ਸਹੂਲਤ ਨਾਚ ਟੁਕੜੇ ਕਰਨ ਦੇ ਤੌਰ ਤੇ ਵੇਖੋ .

ਮਿਵਾ  ਮਾਤ੍ਰੇਏਕ: ਐਨੀਮੇਸ਼ਨ ਅਤੇ ਕਾਰਜਕੁਸ਼ਲਤਾ ਵਿੱਚ ਜੱਸ ਦਰਸ਼ਣ

TEDGlobal 2010

ਮਿਵਾ ਮਾਤ੍ਰੇਏਕ: ਐਨੀਮੇਸ਼ਨ ਅਤੇ ਕਾਰਜਕੁਸ਼ਲਤਾ ਵਿੱਚ ਜੱਸ ਦਰਸ਼ਣ
942,572 views

ਐਨੀਮੇਸ਼ਨ , ਖਕਆਸ ਅਤੇ ਉਸ ਦੇ ਆਪਣੇ ਹੀ ਵਧਣਾ ਸ਼ੈਡੋ ਦਾ ਇਸਤੇਮਾਲ ਕਰਕੇ, ਮਿਵਾ ਮਾਤ੍ਰੇਏਕ ਅੰਦਰੂਨੀ ਅਤੇ ਬਾਹਰੀ ਖੋਜ ਬਾਰੇ ਇੱਕ ਉਡਾਉਣ , ਮਨਨ ਟੁਕੜਾ ਕਰਦਾ ਹੈ . ੧੦ ਮਿੰਟ ਅਤੇ ਵਿੱਚ ਡੁਬਕੀ ਇੱਕ ਚੁੱਪ ਲਵੋ . ਅੰਨਾ ਆਕਸੀਜਨ , ਮਿਰਹ , ਕੈਰੋਲੀਨ ਲੁਫ੍ਕਿਨ ਅਤੇ ਮਿਲੀਕੇ ਤੱਕ ਸੰਗੀਤ ਦੇ ਨਾਲ .

ਓਮਰ ਅਹਿਮਦ: ਕਾਗ਼ਜ਼ ਅਤੇ ਕਲਮ ਨਾਲ ਸਿਆਸੀ ਬਦਲਾਅ

TED2010

ਓਮਰ ਅਹਿਮਦ: ਕਾਗ਼ਜ਼ ਅਤੇ ਕਲਮ ਨਾਲ ਸਿਆਸੀ ਬਦਲਾਅ
600,274 views

ਸਿਆਸਤਦਾਨ ਓਮਰ ਅਹਿਮਦ ਦਾ ਕਹਿਣਾ ਹੈ ਕਿ ਸਿਆਸਤਦਾਨ ਅਜੀਬ ਜਾਨਵਰ ਹਨ। ਤੁਹਾਡੇ ਖ਼ਾਸ ਮੁੱਦਿਆਂ ਬਾਰੇ ਇਨ੍ਹਾਂ ਨਾਲ ਸਿੱਝਣ ਲਈ ਤੁਹਾਨੂੰ ਹੱਥਲਿਖਤ ਮਾਸਿਕ ਚਿੱਠੀ ਲਿਖਣ ਦੀ ਲੋੜ ਪਵੇਗੀ। ਅਹਿਮਦ ਦੱਸਦੇ ਹਨ ਕਿ ਕਿਵੇਂ ਪੁਰਾਣੇ ਰਿਵਾਜ਼ ਦੀ ਖ਼ਤੋ-ਕਿਤਾਬਤ ਈਮੇਲ, ਫੋਨ ਜਾਂ ਫੇਰ ਚੈਕ ਲਿਖਣ ਨਾਲੋਂ ਵੀ ਜ਼ਿਆਦਾ ਅਸਰਦਾਇਕ ਹੈ--ਅਤੇ ਉਹ ਤੁਹਾਡੇ ਨਾਲ ਅਸਰਦਾਇਕ ਚਿੱਠੀ ਲਿਖਣ ਦੇ ਚਾਰ ਨੁਕਤੇ ਸਾਂਝੇ ਕਰ ਰਹੇ ਹਨ।

ਨਿਊਟਨ ਆਦੂਆਕਾ: ਐਜ਼ਰਾ ਦੀ ਕਥਾ

TEDGlobal 2007

ਨਿਊਟਨ ਆਦੂਆਕਾ: ਐਜ਼ਰਾ ਦੀ ਕਥਾ
400,340 views

ਫ਼ਿਲਮਸਾਜ਼ ਨਿਊਟਨ ਆਦੂਆਕਾ ਸੀਏਰਾ ਲਿਓਨ ਦੇ ਇੱਕ ਛੋਟੇ ਫ਼ੌਜੀ ਬਾਰੇ ਆਪਣੀ ਅਸਰਦਾਰ, ਫੀਚਰ ਫ਼ਿਲਮ "ਐਜ਼ਰਾ" ਵਿੱਚੋਂ ਕੁਝ ਕਲਿੱਪਾਂ ਦਿਖਾਉਂਦਾ ਹੈ।